raj chilana - zindagi lyrics
ਜਿੰਦਗੀ
ਹੱਸ ਖੇਡ ਏ ਇਹ ਜਿੰਦਗੀ ਜੀਓ ਲਈਏ
ਭਰੋਸਾ ਨਹੀਓਂ ਇੱਕ ਪਲ ਦਾ
ਅੱਜ ਚਲਦਾ ਏ ਸਿੱਕਾ ਤੇਰੇ ਯਾਰ ਦਾ
ਪਤਾ ਨਹੀਂ ਆਉਣ ਵਾਲੇ ਕੱਲ ਦਾ
ਪੱਤਾ ਰੱਬ ਦੀ ਰਜ਼ਾ ਬਿਨਾਂ ਨਾ ਹਿੱਲਦਾ
ਜੋ ਹੈ ਲਿਖਿਆ ਨਸੀਬਾਂ ਵਿੱਚ ਮਿੱਲਦਾa
ਜਿਹੜਾ ਸਮੇਂ ਦੀ ਕਦਰ ਨਹੀਂਓ ਕਰਦਾ ਸਮਾਂ ਵੀ ਓਹਨੂੰ ਕਿੱਥੇ ਜਾਣਦੈ
ਤੇਰਾ ਯਾਰ ਬੱਸ ਅੱਜ ਚ ਜਿਉਂਦਾ ਤੇ ਜਿੰਦਗੀ ਆਨੰਦ ਮਾਨਦੈ•••••••••••••
ਸਾਨੂੰ ਪਤਾ ਨਹੀਂਓ ਆਉਣ ਵਾਲੇ ਕੱਲ੍ਹ ਦਾ ਨੀਂ ਓਹ ਤਾਂ ਸੱਚਾ ਰੱਬ ਜਾਨਦੈ
ਤੇਰਾ ਯਾਰ ਬੱਸ ਅੱਜ ਚ ਜਿਉਂਦਾ ਤੇ ਜਿੰਦਗੀ ਆਨੰਦ ਮਾਨਦੈ•••••••••••••
ਅਸੀਂ ਰੱਬ ਦੀ ਰਜ਼ਾ ਚ ਰਹੀਏ ਉੱਡਦੇ
ਨਹੀਂਓ ਪੈਰ ਕਦੇ ਧਰਤੀ ਤੋਂ ਛਡੇਆ
ਸੀ ਜੋ ਸੋਚਦੇ ਨਾ ਉਹਨਾਂ ਬਿਨਾਂ ਸਰਨਾ
ਵਹਿਮ ਕੱਲ੍ਹੇ ਕੱਲਿਆਂ ਦੇ ਅਸੀ ਕੱਢੇਆ
ਜਦੋ ਜਿਗਰੀ ਹੀ ਜੇਲਸ ਨੇ ਕਰਦੇ
ਸ਼ਰੀਕ ਵੀ ਜਾਅ ਓਹਨਾ ਨਾਲ ਰਲਦੇ
ਜਿਹੜੇ ਕਈ ਕਈ ਚੇਹਰੇ ਲਾਈ ਫਿਰਦੇ ਓਹਨਾਂ ਨੂੰ ਰੱਬ ਹੀ ਪਹਿਚਾਣਦੈ
ਤੇਰਾ ਯਾਰ ਬੱਸ ਅੱਜ ਚ ਜਿਉਂਦਾ ਤੇ ਜਿੰਦਗੀ ਆਨੰਦ ਮਾਨਦੈ•••••••••••••
ਸਾਨੂੰ ਪਤਾ ਨਹੀਂਓ ਆਉਣ ਵਾਲੇ ਕੱਲ੍ਹ ਦਾ ਨੀਂ ਓਹ ਤਾਂ ਸੱਚਾ ਰੱਬ ਜਾਨਦੈ
ਤੇਰਾ ਯਾਰ ਬੱਸ ਅੱਜ ਚ ਜਿਉਂਦਾ ਤੇ ਜਿੰਦਗੀ ਆਨੰਦ ਮਾਨਦੈ•••••••••••
ਅਸੀ ਇੱਜਤ ਦੇ ਨਾਲ ਸੁਖ ਮਾਣਦੇ
ਬੰਦੇ ਹੰਕਾਰੇ ਨੂੰ ਹਾਂ ਟਿੱਚ ਜਾਣਦੇ
ਨਾ ਕਰੀਏ ਫ਼ਿਕਰ ਕਿਸੇ ਗੱਲ ਦਾ
ਰੱਬ ਆਪੇ ਹੀ ਵਸੀਲਾ ਕੋਈ ਘੱਲਦਾ
ਦੇਣ ਵਾਲਾ ਤਾਂ ਬਈ ਸੱਭ ਨੂੰ ਹੀ ਦੇ ਰਿਹੈ
ਲਉਣ ਲਈ ਜਿਗਰਾ ਚਾਹੀਦਾ ਮੱਲ ਦਾ
ਦਿੱਲ ਵੱਡੇ ਬਿਨਾਂ ਦੱਸੋ ਇੱਥੇ ਕਿਸੇ ਦਾ ਬਈ ਕੋਈ ਯਾਰੋ ਕੀ ਸਵਾਰਦੈ
ਤੇਰਾ ਯਾਰ ਬੱਸ ਅੱਜ ਚ ਜਿਉਂਦਾ ਤੇ ਜਿੰਦਗੀ ਆਨੰਦ ਮਾਨਦੈ•••••••••••••
ਸਾਨੂੰ ਪਤਾ ਨਹੀਂਓ ਆਉਣ ਵਾਲੇ ਕੱਲ੍ਹ ਦਾ ਨੀਂ ਓਹ ਤਾਂ ਸੱਚਾ ਰੱਬ ਜਾਨਦੈ
ਤੇਰਾ ਯਾਰ ਬੱਸ ਅੱਜ ਚ ਜਿਉਂਦਾ ਤੇ ਜਿੰਦਗੀ ਆਨੰਦ ਮਾਨਦੈ•••••••••••
ਪਹਿਲਾਂ ਰੁੱਖ ਦੀ ਨੇ ਛਾ ਲੋਕੀ ਮਾਣਦੇ
ਤੇ ਫਿਰ ਜੜ੍ਹੀਂ ਤੇਲ ਪਾਉਂਦੇ ਆ
ਦੁਨੀਆਂ ਦੇ ਸਾਮਨੇ ਨਹੀਂ ਵੱਢਦੇ
ਤੇ ਚੋਰੀ ਸੁੱਟਣਾ ਵੀ ਚਾਉਂਦੇ ਆ
ਅਸੀਂ ਰੱਬ ਕੋਲੋ ਡਰ ਕੇ ਹੀ ਰਹੀ ਦਾ ਐਰੇ ਗੈਰੇ ਤੋ ਨਹੀਂ ਡਰਦੇ
ਸੱਚ ਆਖਦੇ ਸਿਆਣੇ ਕਦੇ ਸ਼ੇਰ ਇਥੇ ਗਿੱਦੜਾਂ ਤੋਂ ਨਹੀਓ ਮਰਦੇ
ਰਾਜ ਧੋਖੇ ਖਾ ਖਾ ਜਿੰਦਗੀ ਚ ਸਿਖਿਐ ਬੰਦੇ ਨੂੰ ਅੱਖ ਤੋਂ ਪਛਾਣਦੈ
ਤੇਰਾ ਯਾਰ ਬੱਸ ਅੱਜ ਚ ਜਿਉਂਦਾ ਤੇ ਜਿੰਦਗੀ ਆਨੰਦ ਮਾਨਦੈ•••••••••••••
ਸਾਨੂੰ ਪਤਾ ਨਹੀਂਓ ਆਉਣ ਵਾਲੇ ਕੱਲ੍ਹ ਦਾ ਨੀਂ ਓਹ ਤਾਂ ਸੱਚਾ ਰੱਬ ਜਾਨਦੈ
ਤੇਰਾ ਯਾਰ ਬੱਸ ਅੱਜ ਚ ਜਿਉਂਦਾ ਤੇ ਜਿੰਦਗੀ ਆਨੰਦ ਮਾਨਦੈ•••••••••••
كلمات أغنية عشوائية
- vf kane - never lose lyrics
- panty man - esa mirada (panty man) lyrics
- babnik ca$h - big flex lyrics
- lil richard ii - bigdickcum lyrics
- ely waves - forever a tragedy lyrics
- llynks - death of naivety lyrics
- death goals - i wouldn't be caught dead (taking a bullet for you) lyrics
- maison6 - acid lyrics
- eden - changes (tiktok snippet) lyrics
- yagothia - rock n' pop lyrics