kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

prabh gill - mere fikar (from "uda aida") كلمات أغنية

Loading...

ਮੇਰੇ ਫ਼ਿਕਰ ਹਵਾ ਦੇ ਵਿਚ ਉਡ ਗਏ ਨੇ ਸਾਰੇ
ਮੇਰੇ ਫ਼ਿਕਰ ਹਵਾ ਦੇ ਵਿਚ ਉਡ ਗਏ ਨੇ ਸਾਰੇ
ਜਦੋਂ ਸੀ ਹੱਥ ਤੇਰਾ ਹੱਥਾਂ ‘ਚ ਮੇਰੇ ਆਇਆ

ਮੈਨੂੰ ਰੱਬ ਨੇ ਤੇਰੇ ਨਾਲ ਹਾਏ ਨੀ ਆਪ ਜਦੋਂ ਸੀ ਮਿਲਾਇਆ
ਮੇਰੇ ਫ਼ਿਕਰ ਹਵਾ ਦੇ ਵਿਚ ਉਡ ਗਏ ਹਾਏ ਸਾਰੇ

ਜਦੋਂ ਤੇਰੇ ਨਾਲ ਸੀ ਲਈਆਂ ਮੈਂ ਲਾਵਾਂ ਚਾਰ, ਕੁੜੇ
ਮੇਰੇ ਦਿਲ ਨੇ ਸੋਚ ਲਿਆ ਸੀ ਤੂੰ ਅੱਜ ਤੋਂ ਹੱਕਦਾਰ, ਕੁੜੇ
ਤੇਰੇ ਰੂਪ ‘ਚ ਚੰਨ ਧਰਤੀ ‘ਤੇ ਆਪ ਉਤਰ ਕੇ ਆਇਆ
ਮੈਨੂੰ ਰੱਬ ਨੇ ਤੇਰੇ ਨਾਲ ਹਾਏ ਨੀ ਆਪ ਜਦੋਂ ਸੀ ਮਿਲਾਇਆ

ਬੰਦ ਤਕਦੀਰਾਂ ਵਾਲ਼ੇ ਜਿੰਦਰੇ ਸੀ ਖੁੱਲ੍ਹ ਗਏ
ਪਾ ਕੇ ਤੈਨੂੰ ਸਾਨੂੰ ਤਾਂ ਦੁੱਖ ਸਾਰੇ ਭੁੱਲ ਗਏ
ਸੱਧਰਾਂ ਦੇ ਬੂਟਿਆਂ ਨੂੰ ਬੂਰ ਸਾਡੇ ਪੈ ਗਿਆ
ਜਦੋਂ ਲੇਖ ਤੇਰਾ ਸਾਡੇ ਲੇਖਾਂ ਨਾਲ ਖਹਿ ਗਿਆ
ਲੇਖਾਂ ਨਾਲ ਖਹਿ ਗਿਆ

ਇੰਜ ਲਗਦਾ ਤੈਨੂੰ ਮੇਰੇ ਲਈ ਸੀ ਰੱਬ ਨੇ ਸੋਚ ਬਣਾਇਆ
ਮੈਨੂੰ ਰੱਬ ਨੇ ਤੇਰੇ ਨਾਲ ਹਾਏ ਨੀ ਆਪ ਜਦੋਂ ਸੀ ਮਿਲਾਇਆ

ਹੋ, ਸੱਜਰੇ ਗੁਲਾਬਾਂ ਵਾਂਗ ਚਾਹ ਰਹਿਣ ਮਹਿਕਦੇ
ਹੋ ਗਏ ਉਡਾਰ ਜਿਹੜੇ ਸੁਪਨੇ ਸੀ ਸਹਿਕਦੇ
ਸੱਜਰੇ ਗੁਲਾਬਾਂ ਵਾਂਗ ਚਾਹ ਰਹਿਣ ਮਹਿਕਦੇ
ਹੋ ਗਏ ਉਡਾਰ ਜਿਹੜੇ ਸੁਪਨੇ ਸੀ ਸਹਿਕਦੇ

ਨਾਂ ਤੇਰੇ ਜਦੋਂ ਦਾ ਮੈਂ ਆਪਣਾ ਆਪ ਲਵਾਇਆ
ਮੈਨੂੰ ਰੱਬ ਨੇ ਤੇਰੇ ਨਾਲ ਹਾਏ ਨੀ ਆਪ ਜਦੋਂ ਸੀ ਮਿਲਾਇਆ

كلمات أغنية عشوائية

كلمات الأغنية الشائعة حالياً

Loading...