
jagjit singh & chitra singh - tappe lyrics
ਕੋਠੇ ਤੇ ਆ ਮਾਹੀਆ
ਕੋਠੇ ਤੇ ਆ ਮਾਹੀਆ
ਮਿਲਣਾ ਤਾਂ ਮਿਲ ਆਕੇ
ਨਹੀਂ ਤਾਂ ਖਸਮਾਂ ਨੂੰ ਖਾ ਮਾਹੀਆ
ਮਿਲਣਾ ਤਾਂ ਮਿਲ ਆਕੇ
ਨਹੀਂ ਤਾਂ ਖਸਮਾਂ ਨੂੰ ਖਾ ਮਾਹੀਆ
ਕੀ ਲੈਣਾ ਹੈ ਮਿਤਰਾਂ ਤੋਂ
ਕੀ ਲੈਣਾ ਹੈ ਮਿਤਰਾਂ ਤੋਂ
ਮਿਲਣ ਤੇ ਆ ਜਾਵਾਂ
ਡਰ ਲਗਦਾ ਹੈ ਛਿੱਤਰਾਂ ਤੋਂ
ਮਿਲਣ ਤੇ ਆ ਜਾਵਾਂ
ਡਰ ਲਗਦਾ ਹੈ ਛਿੱਤਰਾਂ ਤੋਂ
ਤੁਸੀਂ ਕਾਹਲੇ-ਕਾਹਲੇ ਹੋ
ਤੁਸੀਂ ਕਾਹਲੇ-ਕਾਹਲੇ ਹੋ
ਕੁੱਛ ਤੇ ਸ਼ਰਮ ਕਰੋ
ਧੀਆਂ-ਪੁੱਤਰਾਂ ਵਾਲੇ ਹੋ
ਕੁੱਛ ਤੇ ਸ਼ਰਮ ਕਰੋ
ਧੀਆਂ-ਪੁੱਤਰਾਂ ਵਾਲੇ ਹੋ
ਆ ਸਾਰੇ ਦੰਦ ਪਏ ਕੱਢ ਦੇਣੇ
ਸਾਰੇ ਦੰਦ ਪਏ ਕੱਢ ਦੇਣੇ
ਅਸੀਂ ਤਾਨੂ ਚੰਗੇ ਲਗਦੇ
ਤੇ ਸਾਡੇ ਧੀਆਂ-ਪੁੱਤ ਵੱਢ ਦੇਣੇ
ਅਸੀਂ ਤਾਨੂ ਚੰਗੇ ਲਗਦੇ
ਸਾਡੇ ਧੀਆਂ-ਪੁੱਤ ਵੱਢ ਦੇਣੇ
ਇਥੇ ਪਿਆਰ ਦੀ ਪੁੱਛ ਕੋਈ ਨਾ
ਇਥੇ ਪਿਆਰ ਦੀ ਪੁੱਛ ਕੋਈ ਨਾ
ਤੇਰੇ ਨਾਲ ਨਹੀਓਂ ਬੋਲਣਾ
ਤੇਰੇ ਮੂੰਹ ਤੇ ਮੁੱਛ ਕੋਈ ਨਾ
ਤੇਰੇ ਨਾਲ ਨਹੀਓਂ ਬੋਲਣਾ
ਤੇਰੇ ਮੂੰਹ ਤੇ ਮੁੱਛ ਕੋਈ ਨਾ
ਮਜ਼ਾ ਪਿਆਰ ਦਾ ਚੱਖ ਲਾਂਗਾ
ਮਜ਼ਾ ਪਿਆਰ ਦਾ ਚੱਖ ਲਾਂਗਾ
ਜੇ ਤੇਰਾ ਹੁਕਮ ਹੋਵੇ
ਮੈਂ ਤਾ ਦਾੜੀ ਵੀ ਰੱਖ ਲਾਂਗਾ
ਜੇ ਤੇਰਾ ਹੁਕਮ ਹੋਵੇ
ਮੈਂ ਤਾ ਦਾੜੀ ਵੀ ਰੱਖ ਲਾਂਗਾ
ਬਾਗੇ ਵਿੱਚ ਆਇਆ ਕਰੋ
ਬਾਗੇ ਵਿੱਚ ਆਇਆ ਕਰੋ
ਜਦੋਂ ਅਸੀਂ ਸੋ ਜਾਇਏ
ਤੁਸੀਂ ਮੱਖੀਆਂ ਉਡਾਇਆ ਕਰੋ
ਜਦੋਂ ਅਸੀਂ ਸੋ ਜਾਇਏ
ਤੁਸੀਂ ਮੱਖੀਆਂ ਉਡਾਇਆ ਕਰੋ
ਤੁਸੀਂ ਰੋਜ਼ ਨਹਾਇਆ ਕਰੋ
ਤੁਸੀਂ ਰੋਜ਼ ਨਹਾਇਆ ਕਰੋ
ਮੱਖੀਆਂ ਤੋ ਡਰ ਦੇ ਹੋ
ਗੁੜ ਥੋੜਾ ਖਾਇਆ ਕਰੋ
ਮੱਖੀਆਂ ਤੋ ਡਰ ਦੇ ਹੋ
ਗੁੜ ਥੋੜਾ ਖਾਇਆ ਕਰੋ
ਪਿੰਗ ਪਿਆਰ ਦੀ ਪਾਵਾਂਗੇ
ਪਿੰਗ ਪਿਆਰ ਦੀ ਪਾਵਾਂਗੇ
ਹੁਣ ਅਸੀਂ ਮਿਲ ਗਏ ਹਾਂ
ਗੀਤ ਪਿਆਰ ਦੇ ਗਾਵਾਂਗੇ
ਹੁਣ ਅਸੀਂ ਮਿਲ ਗਏ ਹਾਂ
ਗੀਤ ਪਿਆਰ ਦੇ ਗਾਵਾਂਗੇ
كلمات أغنية عشوائية
- los lobos - the neighborhood lyrics
- ida cox - you stole my man lyrics
- buddy guy - living proof lyrics
- furry lewis - sweet papa moan lyrics
- holy guile - ugly biddie lyrics
- teddy pendergrass - i miss you lyrics
- neurosis - casting of the ages lyrics
- itchy poopzkid - me on monday lyrics
- shihad - love is the new hate lyrics
- glenn medeiros - night bird lyrics