kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

hardy sandhu - soch كلمات الأغنية

Loading...

ਮੈਂ ਪਿਆਰ ਤੋਂ ਵੱਧ ਤੈਨੂੰ ਪਿਆਰ ਕਰਾਂ
ਤੈਨੂੰ ਸਜਦਾ, ਸੋਹਣੇ, ਲੱਖ ਵਾਰ ਕਰਾਂ
ਮੈਂ ਪਿਆਰ ਤੋਂ ਵੱਧ ਤੈਨੂੰ ਪਿਆਰ ਕਰਾਂ

ਤੈਨੂੰ ਸਜਦਾ, ਸੋਹਣੇ, ਲੱਖ ਵਾਰ ਕਰਾਂ

ਜੇ ਦਿਨ ਨੂੰ ਕਹ ਦੇ ਤੂੰ “ਰਾਤ,” ਮਾਹੀ
ਵੇ, ਮੈਂ ਰਾਤ ਸਮਝ ਐਤਬਾਰ ਕਰਾਂ

ਮੈਂ ਤੇਰੇ ਲਈ ਦੁਨੀਆ ਨੂੰ ਛੱਡਿਆ
ਤੇਰੇ ਲਈ ਦੂਰ ਅਪਣੇ ਕਰੇ
ਵੇ, ਮੈਂ ਤੈਨੂੰ ਕਿੰਨਾ ਚਾਉਨੀ ਆ
ਏਹ ਗੱਲ ਤੇਰੀ ਸੋਚ ਤੋਂ ਪਰੇ

ਮੈਂ ਸਾਹਾਂ ਬਿਨ ਸਾਰ, ਹਾਂ, ਸਕਦੀ
ਤੇਰੇ ਬਿਨਾ ਪਲ ਵੀ ਨਾ ਸਰੇ
ਵੇ, ਮੈਂ ਤੈਨੂੰ ਕਿੰਨਾ ਚਾਉਨੀ ਆ
ਏਹ ਗੱਲ ਤੇਰੀ ਸੋਚ ਤੋਂ ਪਰੇ

ਅੱਖੀਆਂ ‘ਚ ਹਰ ਵੇਹਲੇ ਤੇਰਾ ਮੁੱਖ ਵੇ
ਤੱਕ ਤੈਨੂੰ ਟੁੱਟਦੇ ਨੇ ਸਾਰੇ ਦੁੱਖ ਵੇ
ਦੀਦ ਤੇਰੀ ਦਾ ਏਹ ਨਜ਼ਾਰਾ
ਨਾ ਪਿਆਸ ਲੱਗੇ, ਤੇ ਨਾ ਲਗੇ ਭੁੱਖ ਵੇ

ਅੱਖੀਆਂ ‘ਚ ਹਰ ਵੇਹਲੇ ਤੇਰਾ ਮੁੱਖ ਵੇ
ਤੱਕ ਤੈਨੂੰ ਟੁੱਟਦੇ ਨੇ ਸਾਰੇ ਦੁੱਖ ਵੇ
ਦੀਦ ਤੇਰੀ ਦਾ ਏਹ ਨਜ਼ਾਰਾ
ਨਾ ਪਿਆਸ ਲੱਗੇ, ਤੇ ਨਾ ਲਗੇ ਭੁੱਖ ਵੇ

ਤੇਰੇ ਬਿਨਾ ਆਉਣ ਨਾ ਸੁਪਣੇ
ਸੁਪਣੇ ਵੀ ਝਿੜਕ ਕੇ ਮੈਂ ਧਰੇ
ਵੇ, ਮੈਂ ਤੈਨੂੰ ਕਿੰਨਾ ਚਾਉਨੀ ਆ
ਏਹ ਗੱਲ ਤੇਰੀ ਸੋਚ ਤੋਂ ਪਰੇ

ਵੇ, ਤੇਰੇ ਬਿਨਾ ਰਾਹਾਂ, ਮੇਰੇ ਯਾਰਾ
ਮੰਜ਼ਿਲਾਂ ਨੂੰ ਜਾਣ ਤੋਂ ਨੇ ਡਰੇ
ਵੇ, ਮੈਂ ਤੈਨੂੰ ਕਿੰਨਾ ਚਾਉਨੀ ਆ
ਏਹ ਗੱਲ ਤੇਰੀ ਸੋਚ ਤੋਂ ਪਰੇ

ਤੇਰੇ ਕੋਲੋਂ ਪੀਰ੍ਹ ਤੇਰੀ ਖੋਣੀ ਮੈਂ
ਔਖੇ ਵੇਹਲੇ ਨਾਲ ਤੇਰੇ ਹੋਣੀ ਮੈਂ
ਤੇਰੇ ਮੂਹਰੇ ਮਿੱਟੀ ਆਖਾਂ
ਦੁਨੀਆ ਦੀ ਹਰ ਚੀਜ਼ ਸੋਹਣੀ ਮੈਂ

ਤੇਰੇ ਕੋਲੋਂ ਪੀਰ੍ਹ ਤੇਰੀ ਖੋਣੀ ਮੈਂ
ਔਖੇ ਵੇਹਲੇ ਨਾਲ ਤੇਰੇ ਹੋਣੀ ਮੈਂ
ਤੇਰੇ ਮੂਹਰੇ ਮਿੱਟੀ ਆਖਾਂ
ਦੁਨੀਆ ਦੀ ਹਰ ਚੀਜ਼ ਸੋਹਣੀ ਮੈਂ

ਤੈਨੂੰ ਕਿੱਤੇ ਗਲਤੀ ਨਾਲ ਮੰਨਦਾ
ਨਾ ਬੋਲ ਹੋਜੇ, ਬੁੱਲ ਰਹਿੰਦੇ ਡਰੇ
ਵੇ, ਮੈਂ ਤੈਨੂੰ ਕਿੰਨਾ ਚਾਉਨੀ ਆ
ਏਹ ਗੱਲ ਤੇਰੀ ਸੋਚ ਤੋਂ ਪਰੇ

ਇੱਕ ਤੈਨੂੰ ਪਾਉਣ ਦੇ ਕਰਕੇ
ਗਿਣਤੀ ਨਾ ਕਿੰਨੇ ਜ਼ਖਮ ਜਰੇ
ਵੇ, ਮੈਂ ਤੈਨੂੰ ਕਿੰਨਾ ਚਾਉਨੀ ਆ
ਏਹ ਗੱਲ ਤੇਰੀ ਸੋਚ ਤੋਂ ਪਰੇ

ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹਕ ਵੇ
ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ
ਕੱਚ ਉਤੇ ਵੀ ਨੱਚ ਜਾਵਾਂਗੀ
ਵਫ਼ਾ ਮੇਰੀ ਤੇ ਨਾ ਕਰੀ ਸ਼ਕ ਵੇ

ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹਕ ਵੇ
ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ
ਕੱਚ ਉਤੇ ਵੀ ਨੱਚ ਜਾਵਾਂਗੀ
ਵਫ਼ਾ ਮੇਰੀ ਤੇ ਨਾ ਕਰੀ ਸ਼ਕ ਵੇ

ਨਾਂ ਤੇਰਾ ਕੰਧਾਂ ਤੇ ਲਿਖਿਆ
ਆਕੇ ਵੇਖ ਲੈ ਤੂੰ ਘਰੇ
ਵੇ, ਮੈਂ ਤੈਨੂੰ ਕਿੰਨਾ ਚਾਉਨੀ ਆ
ਏਹ ਗੱਲ ਤੇਰੀ ਸੋਚ ਤੋਂ ਪਰੇ

ਤੇਰੇ ਲਈ ਜੋ ਜਜ਼ਬਾਤ, jaani
ਉਹ ਸੋਨੇ-ਚਾਂਦੀਆਂ ਤੋਂ ਵੀ ਖਰੇ
ਵੇ, ਮੈਂ ਤੈਨੂੰ ਕਿੰਨਾ ਚਾਉਨੀ ਆ
ਏਹ ਗੱਲ ਤੇਰੀ ਸੋਚ ਤੋਂ ਪਰੇ

كلمات أغنية عشوائية

كلمات الأغاني الشهيرة

Loading...