kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

amrinder gill - dilan nu كلمات أغنية

Loading...

ਆਹ… ਹਾ… ਹਮਮ!

ਕੀ ਹੋਇਆ ਜੇ ਵੱਖ_ਵੱਖ ਸਾਡੇ ਰਾਹ ਹੋ ਗਏ?
ਬੱਚਿਆਂ ਜਹੇ ਪਾਲ਼ੇ ਸੁਫ਼ਨੇ ਸਭ ਤਬਾਹ ਹੋ ਗਏ
ਕੀ ਹੋਇਆ ਜੇ ਅੱਡ_ਪੱਡ ਸਾਡੇ ਰਾਹ ਹੋ ਗਏ?
ਬੱਚਿਆਂ ਜਹੇ ਪਾਲ਼ੇ ਸੁਫ਼ਨੇ ਸਭ ਤਬਾਹ ਹੋ ਗਏ

ਨਾ ਮੈਂ ਲਿਖੀਆਂ, ਨਾ ਤੂੰ ਲਿਖੀਆਂ ਭਾਗ ਦੀਆਂ
ਬਿਨ ਚਾਹੇ ਏਹ ਫ਼ਾਸਲੇ ਖ਼ਾਹ_ਮਖ਼ਾਹ ਹੋ ਗਏ

ਰੂਹਾਂ ਦੂਰ ਨਹੀਂ ਹੁੰਦੀਆਂ, ਪਿੰਡੇ ਲੱਖ ਹੋਵਣ
ਰੱਬ ਰੱਖੂਗਾ ਡਰ ਨਾ, ਆਪਾਂ ਨਹੀਂ ਰੁਲ਼ਦੇ
ਕਿੱਦਾਂ ਕੋਈ ਪਬੰਦੀਆਂ ਲਾ ਲਉ ਪ੍ਰੀਤਾਂ ਤੇ?

ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ

ਆਰੀਆਂ ਦੇ ਨਾਲ਼ ਅੰਬਰ ਵੱਢਿਆ ਜਾਂਦਾ ਨਹੀਂ
ਪਾਣੀ ′ਚ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ
ਆਰੀਆਂ ਦੇ ਨਾਲ਼ ਅੰਬਰ ਵੱਢਿਆ ਜਾਂਦਾ ਨਹੀਂ
ਪਾਣੀ ‘ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ

ਜੀਵਨ ਦੇ ਇਸ ਕੱਚੇ_ਕੂਲੇ ਧਾਗੇ ਨੂੰ
ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਹੀਂ ਖੁੱਲ੍ਹਦੇ
ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਹੀਂ ਖੁੱਲ੍ਹਦੇ

ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ

كلمات أغنية عشوائية

كلمات الأغنية الشائعة حالياً

Loading...